Software

Search for glossary terms (regular expression allowed)
Begin with Contains Exact termSounds like

Glossaries

Term Definition
Software

ਸਾਫਟਵੇਅਰ ਕੰਪਿਊਟਰ ਦੇ ਹਾਰਡਵੇਅਰ ਨੂੰ ਕੰਟਰੋਲ ਕਰਨ ਅਤੇ ਚਲਾਉਣ ਲਈ ਵਰਤੇ ਜਾਂਦੇ ਹਨ।

ਸਾਫਟਵੇਅਰ, ਛੋਟੇ ਵੱਡੇ ਪ੍ਰੋਗਰਾਮਜ਼ ਨੂੰ ਮਿਲਾ ਕੇ ਬਣਦਾ ਹੈ।

ਪ੍ਰੋਗਰਾਮਜ਼ ਕੰਪਿਊਟਰ ਨੂੰ ਦਿਤੀਆਂ ਜਾਣ ਵਾਲੀਆਂ ਹਦਾਇਤਾਂ/ਕਮਾਂਡਜ਼ ਦਾ ਸਮੂਹ ਹੁੰਦਾ ਹੈ ਜੋ ਕੰਪਿਊਟਰ ਨੂੰ ਕੁਝ ਕੰਮ/ਗਣਨਾ/ਕੈਲਕੁਲੇਸ਼ਨ ਕਰਨਾ ਸਿਖਾਉਂਦਾ ਹੈ।

ਸਾਫਟਵੇਅਰ ਨੂੰ ਛੂਹਿਆ ਨਹੀਂ ਜਾ ਸਕਦਾ ਪਰ ਵੇਖਿਆ ਜਾ ਸਕਦਾ ਹੈ ਤੇ ਵਰਤਿਆ ਜਾ ਸਕਦਾ ਹੈ।

ਕੰਪਿਊਟਰ ਵਿਚ ਹਾਰਡਵੇਅਰ ਅਤੇ ਸਾਫਟਵੇਅਰ ਮਿਲਕੇ ਕੰਮ ਕਰਦੇ ਹਨ ਅਤੇ ਦੋਵਾਂ ਦਾ ਹੋਣਾ ਜਰੂਰੀ ਹੈ।

ਸਾਫਟਵੇਅਰ ਦੀਆਂ ਉਦਾਹਰਣਾਂ ਹਨ: ਐਮ ਐਸ ਪੇਂਟ, ਮਾਈਕਰੋਸਾਫਟ ਵਿੰਡੋਜ਼, ਮਾਈਕਰੋਸਾਫਟ ਵਰਡ, ਗੂਗਲ ਕਰੋਮ ਵੈਬ ਬ੍ਰਾਊਜ਼ਰ, ਨੋਟਪੈਡ, ਵਰਡਪੈਡ ਆਦਿ।